ਸਾਖੀ: ਨਿਮਰਤਾ ਅਤੇ ਸੇਵਾ ਦਾ ਪ੍ਰਤੀਕ | ਸ੍ਰੀ ਗੁਰੂ ਅਮਰਦਾਸ ਜੀ

ਸ੍ਰੀ ਗੁਰੂ ਅਮਰਦਾਸ ਜੀ ਹਰ ਰੋਜ਼ ਅੰਮ੍ਰਿਤ ਵੇਲੇ ਉਠ ਕੇ ਤਿੰਨ ਕੋਹ ਦੂਰ ਬਿਆਸ ਨਦੀ ਤੋਂ ਪਾਣੀ ਭਰ ਕੇ ਲਿਆਉਂਦੇ ਅਤੇ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਾਉਂਦੇ, ਉਨ੍ਹਾਂ ਦੇ ਕਪੜੇ ਧੋਂਦੇ ਅਤੇ ਲੰਗਰ ਦੀ ਸੇਵਾ ਵੀ ਕਰਦੇ। ਇੱਕ ਰਾਤ ਭਾਰੀ ਮੀਂਹ ਅਤੇ ਝਖੜੇ ਵਿੱਚ, ਜਦੋਂ ਉਹ ਪਾਣੀ ਦੀ ਗਾਗਰ ਮੋਢੇ ਤੇ ਰੱਖ ਕੇ ਆ ਰਹੇ ਸੀ , ਉਹ ਠੋਕਰ ਲੱਗਣ ਕਾਰਨ ਡਿੱਗ ਪਏ ਪਰ ਗਾਗਰ ਨੂੰ ਡਿੱਗਣ ਨਹੀਂ ਦਿੱਤਾ। ਇਸ ਘਟਨਾ ਨੂੰ ਵੇਖ ਕੇ ਇੱਕ ਜੁਲਾਹੀ ਨੇ ਆਪਣੇ ਪਤੀ ਨੂੰ ਕਿਹਾ, “ਇਹ ਖੜਾਕ ਤਾਂ ਡਿੱਗਣ ਦਾ ਹੈ, ਇਸ ਵੇਲੇ ਕੌਣ ਹੋਵੇਗਾ?” ਜੁਲਾਹੇ ਨੇ ਜਵਾਬ ਦਿੱਤਾ, “ਹੋਰ ਕੌਣ ਹੋ ਸਕਦਾ ਹੈ, ਅਮਰੂ ਨਿਥਾਵਾਂ ਹੋਣਾ, ਜੋ ਪੇਟ ਦੀ ਖਾਤਿਰ ਕੁੜਮਾਂ ਦਾ ਪਾਣੀ ਭਰਦਾ ਹੈ ਤੇ ਚਾਕਰੀ ਕਰਦਾ ਹੈ। ਸ੍ਰੀ ਗੁਰੂ ਅਮਰ ਦਾਸ ਜੀ ਨੇ ਇਹ ਸੁਣ ਕੇ ਕਿਹਾ, “ਕਮਲਿਆ , ਮੈਂ ਨਿਥਾਵਾਂ ਕਿਉਂ ਹਾਂ? ਜਿਸ ਨੂੰ ਪਾਤਸ਼ਾਹਾਂ ਦੇ ਪਾਤਸ਼ਾਹ ਨੇ ਠਿਕਾਣਾ ਦਿੱਤਾ ਹੋਵੇ, ਉਹ ਨਿਥਾਵਾਂ ਕਿਵੇਂ ਹੋ ਸਕਦਾ?”
ਇਸ ਘਟਨਾ ਤੋਂ ਬਾਅਦ, ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰ ਦਾਸ ਜੀ ਦੀ ਨਿਮਰਤਾ ਅਤੇ ਸੇਵਾ ਭਾਵਨਾ ਨੂੰ ਵੇਖ ਕੇ ਉਨ੍ਹਾਂ ਨੂੰ ਗੁਰਗੱਦੀ ਸੌਂਪੀ।

Leave a Comment